ਕਬੱਡੀ ਕੱਪ 'ਚ ਨ/ਸ਼ਾ ਤਸ/ਕਰ ਨੇ ਇਨਾਮ ਲਈ ਭੇਜੇ ਪੈਸੇ
ਪਹੁੰਚ ਗਿਆ SHO ਫ਼ਿਰ...

ਮੋਗਾ ਜ਼ਿਲ੍ਹੇ ਦੇ ਹਲਕਾ ਬੱਧਨੀ ਕਲਾਂ ਤੋਂ ਇੱਕ ਵੱਖਰੀ ਘਟਨਾ ਸਾਹਮਣੇ ਆਈ ਹੈ। ਦੱਸ ਦਈਏ ਕਿ ਪਿੰਡ ਰਾਮਾ 'ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ, ਜਿਸ 'ਚ ਵਿਦੇਸ਼ ਰਹਿੰਦੇ ਨਸ਼ਾ ਤਸਕਰ ਮਨਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵਜੋਂ 2 ਲੱਖ ਰੁਪਏ ਭੇਜੇ। ਜਿਸ ਕਰਕੇ ਟੂਰਨਾਮੈਂਟ ਕਮੇਟੀ ਨੇ ਮਨਦੀਪ ਸਿੰਘ ਦੇ ਪਰਿਵਾਰ ਦੀ ਤਸਵੀਰ ਵੀ ਫਲੈਕਸ 'ਤੇ ਲਗਾਈ।ਪਰ ਜਦੋਂ ਥਾਣਾ ਬੱਧਨੀ ਕਲਾਂ ਦੇ ਐਸ.ਐਚ.ਓ. ਗੁਰਮੈਲ ਸਿੰਘ ਨੂੰ ਇਹ ਪਤਾ ਲੱਗਾ, ਉਹ ਤੁਰੰਤ ਖੇਡ ਮੈਦਾਨ ‘ਚ ਪਹੁੰਚੇ। ਉਨ੍ਹਾਂ ਨੇ ਐਲਾਨ ਕਰਵਾਇਆ ਕਿ ਮਨਦੀਪ ਸਿੰਘ ਦੀ ਦਿੱਤੀ ਰਕਮ ਵਾਪਸ ਕੀਤੀ ਜਾਵੇ ਤੇ ਫਲੈਕਸ ‘ਚੋਂ ਉਨ੍ਹਾਂ ਦੇ ਪਰਿਵਾਰ ਦੀ ਤਸਵੀਰ ਹਟਾਈ ਜਾਵੇ। ਐਸ.ਐਚ.ਓ. ਨੇ ਕਿਹਾ ਕਿ ਨਸ਼ਿਆਂ ਦੀ ਕਮਾਈ ਖੇਡਾਂ 'ਚ ਨਹੀਂ ਵਰਤੀ ਜਾ ਸਕਦੀ। ਇਸ ਪਿੱਛੋਂ ਕਮੇਟੀ ਨੇ ਤੁਰੰਤ ਹੀ ਪੁਲਿਸ ਦੀ ਗੱਲ ਮੰਨਦੇ ਹੋਏ ਪੈਸੇ ਵਾਪਸ ਕਰ ਦਿੱਤੇ ਤੇ ਫਲੈਕਸ ਤੋਂ ਮਨਦੀਪ ਸਿੰਘ ਦੇ ਪਰਿਵਾਰ ਦੀ ਤਸਵੀਰ ਹਟਾ ਦਿੱਤੀ। ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਤੇ ਲੋਕ ਐਸ.ਐਚ.ਓ. ਗੁਰਮੈਲ ਸਿੰਘ ਦੀ ਕਾਰਵਾਈ ਦੀ ਵੱਡੀ ਸਰਾਹਨਾ ਕਰ ਰਹੇ ਹਨ।

#KabaddiCup #DrugSmuggling #SHO #SportsControversy #PunjabNews #CrimeNews #BreakingNews #PoliceInvestigation #DrugTrafficking #Kabaddi #latestnews #trendingnews #updatenews #newspunjab #punjabnews #oneindiapunjabi

~PR.182~